- ਲੁਧਿਆਣਾ 4 ਅਪ੍ਰੈਲ (ਪਰਮਜੀਤ ਸਿੰਘ ਪੰਮੀ) ਗੁਰੂ ਨਾਨਕ ਸੇਵਾ ਮਿਸ਼ਨ (ਰਜਿ.) ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਕਥਾ ਵਾਚਕ ਭਾਈ ਅਮਰਜੀਤ ਸਿੰਘ ਗਲਸਨ ਕੇਵਲ ਇੱਕ ਵਿਅਕਤੀ ਹੀ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਹਨ, ਜਿਨ੍ਹਾਂ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਗੁਰੂ ਸੇਵਾ ਅਤੇ ਸਿੱਖ ਪ੍ਰਚਾਰ ਨੂੰ ਸਮਰਪਿਤ ਕਰਕੇ ਆਪਣੀ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ । ਇੰਗਲੈਂਡ ਤੋਂ ਪੁੱਜੇ ਉਘੇ ਸਿੱਖ ਵਿਦਵਾਨ ਤੇ ਕਥਾ ਵਾਚਕ ਭਾਈ ਅਮਰਜੀਤ ਸਿੰਘ ਗੁਲਸਨ ਦੇ ਸਨਮਾਨ ਹਿੱਤ ਅਯੋਜਿਤ ਕੀਤੇ ਗਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਪ੍ਰਮੁੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਖਾਸਕਰ ਵਿਦੇਸ਼ਾ ਵਿੱਚ ਗੁਰਬਾਣੀ ਕਲਾ ਦੇ ਪ੍ਰਚਾਰ ਚਲਾਕੇ ਗੁਰੂ ਨਾਨਕ ਸਾਹਿਬ ਦੀ ਲਗਾਈ ਫੁਲਵਾੜੀ ਨੂੰ ਹੋਰ ਵਧਾਉਣ ਲਈ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਜੁੱਟੇ ਭਾਈ ਅਮਰਜੀਤ ਸਿੰਘ ਗੁਲਸਨ ਵੱਲੋਂ ਸਿੱਖ ਧਰਮ ਦੇ ਉਪਦੇਸ਼ਾਂ ਸਿੱਖਿਆਵਾਂ ਅਤੇ ਸਿਮਰਨ ਵਿਧੀ ਉਪਰ ਲਿਖੀਆ ਖੋਜ ਭਰਪੂਰ ਪੁਸਤਕਾਂ ਸਾਡੇ ਸਾਰਿਆ ਲਈ ਪ੍ਰੇਣਾ ਦਾ ਸਰੋਤ ਹਨ । ਸੋ ਅੱਜ ਅਸੀਂ ਗੁਰੂ ਨਾਨਕ ਸੇਵਾ ਮਿਸ਼ਨ (ਰਜਿ.) ਅਤੇ ਲੰਗਰ ਕਮੇਟੀ ਗੁਰਦੁਆਰਾ ਸ੍ਰੀ ਸਾਹਿਬ ਦੇ ਵੱਲੋਂ ਵੱਡਮੁਲੀਆਂ ਪੰਥਕ ਸੇਵਾਵਾਂ ਬਦਲੇ ਭਾਈ ਅਮਰਜੀਤ ਸਿੰਘ ਗੁਲਸਨ ਨੂੰ ਸਨਮਾਨਿਤ ਕਰਨ ਵਿੱਚ ਮਹਿਸੂਸ ਕਰਦੇ ਹਾਂ । ਇਸ ਦੌਰਾਨ ਸਨਮਾਨ ਸਮਾਗਮ ਅੰਦਰ ਉਚੇਚੇ ਤੌਰ ਤੇ ਪੁੱਜੇ ਜੱਥੇ : ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਈ ਅਮਰਜੀਤ ਸਿੰਘ ਗੁਲਸਨ ਵੱਲੋਂ ਕੀਤੇ ਜਾ ਰਹੇ ਧਰਮ ਪ੍ਰਚਾਰ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਜੈ ਕਾਰਿਆ ਦੀ ਗੂੰਜ ਵਿੱਚ ਭਾਈ ਅਮਰਜੀਤ ਸਿੰਘ ਗੁਲਸਨ ਨੂੰ ਸਿਰਪਾਓ, ਦੁਸ਼ਾਲਾ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਸ. ਸੁਰਿੰਦਰ ਸਿੰਘ ਚੌਹਾਨ, ਜਸਬੀਰ ਸਿੰਘ ਪੰਜ ਰਤਨ, ਮੈਨੇਜਰ ਸ. ਰੇਸ਼ਮ ਸਿੰਘ, ਸ. ਚਰਨਜੀਤ ਸਿੰਘ, ਸ. ਮਨੋਹਰ ਸਿੰਘ ਮੱਕੜ, ਸ. ਮਹਿੰਦਰ ਸਿੰਘ ਕੰਡਾ, ਭਾਈ ਗਗਨਦੀਪ ਸਿੰਘ, ਸ. ਸੁਰਿੰਦਰਪਾਲ ਸਿੰਘ ਭੁਟਆਣੀ, ਦਰਸਨ ਸਿੰਘ ਚੁੱਘ, ਗਿਆਨੀ ਬਲਵਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ।
Wednesday, 4 April 2018
ਜੈ ਕਾਰਿਆਂ ਦੀ ਗੂੰਜ 'ਚ ਭਾਈ ਅਮਰਜੀਤ ਸਿੰਘ ਗੁਲਸਨ ਨੂੰ ਕੀਤਾ ਗਿਆ ਸਨਮਾਨਿਤ
Labels:
LIVE
Subscribe to:
Post Comments (Atom)
No comments:
Post a Comment